Blog

Know about the latest updates in Smiles.Care and keep in touch to discover the latest social issues through our eyes.

ਇਲਮ ਅਤੇ ਅਦਬ (ਤਾਲਿਬ ਅਤੇ ਤਾਮੀਜ਼)


ਕੱਲ੍ਹ ਘਰੋਂ ਤੁਰ ਕੇ ਕਿਸੇ ਅਜ਼ੀਜ਼ ਨੂੰ ਲੈਣ ਲਈ ਰਸਤੇ ਵਿੱਚ ਰੁਕਿਆ।ਉਸ ਵੀਰ ਦੇ ਘਰ ਦੇ ਬਾਹਰ ਗੱਡੀ ਖੜੀ ਕਰ ਕੇ ਉਸ ਦਾ ਇੰਤਜਾਰ ਹੀ ਕਰ ਰਿਹਾ ਸੀ ਕਿ ਕਿਸੇ ਦੇ ਘਰੋਂ ਉਚੀ ਆਵਾਜ਼ ਆਈ ….,"ਕੀ ਫਾਇਦਾ ਤੇਰੀ ਪੜ੍ਹਾਈ ਦਾ ਜੇ ਬੋਲਣ ਦੀ ਤਮੀਜ਼ ਨਹੀਂ ਆਈ?"ਜ਼ਾਹਰ ਸੀ ਪਿਤਾ ਪੁੱਤਰ ਦੀ ਕਿਸੇ ਗੱਲ ਤੋਂ ਕੋਈ ਤਲਖ਼ ਕਲਾਮੀ ਹੋ ਰਹੀ ਹੋਵੇਗੀ, ਪਰ ਮੇਰੇ ਜ਼ਿਹਨੀ ਮੰਡਲ ਵਿੱਚ ਇਹ ਲਫ਼ਜ ਬਾਰ ਬਾਰ ਗੂੰਜ ਰਹੇ ਸਨ….ਇਸ ਕਰਕੇ ਨਹੀਂ ਕਿ ਪਿਤਾ ਪੁੱਤਰ ਦੀ ਲੜਾਈ ਕਿਉਂ ਹੋ ਰਹੀ ਹੋਵੇਗੀ ਬਲਕਿ ਇਸ ਕਰਕੇ ਕਿ ਪੜ੍ਹਾਈ ਦਾ ਤਮੀਜ਼ ਨਾਲ ਕਿੰਨਾ ਕੁ ਰਿਸ਼ਤਾ ਹੈ? ਕੀ ਪੜ੍ਹਾਈ ਨਾਲ ਹੀ ਤਮੀਜ਼ ਆ ਜਾਂਦੀ ਹੈ ਜਾਂ ਫਿਰ ਕਿਸੇ ਅਨਪੜ੍ਹ ਨੂੰ ਵੀ ਤਮੀਜ਼ ਹੋ ਸਕਦੀ ਹੈ? ਬਾਰ ਬਾਰ ਇਸ ਗੁੰਝਲ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਅਖੀਰ ਗੱਲ ਇਥੇ ਹੀ ਆਕੇ ਮੁੱਕੀ ਕਿ ਦੁਨਿਆਵੀ ਇਲਮ ਅਤੇ ਅਦਬ ਦਾ ਬਹੁਤਾ ਜਿਆਦਾ ਰਿਸ਼ਤਾ ਨਹੀਂ ਪਰ ਇਲਮ-ਏ-ਹੱਕ ਜਾਂ ਫਿਰ ਕਹਿ ਲਵੋ ਕਿ ਤਾਲਿਬ-ਏ-ਹੱਕ ਵਿੱਚ ਅਦਬ ਕਰੀਨਾ ਹੈ। ਦਰਅਸਲ ਅਜਿਹੇ ਲਫ਼ਜਾਂ ਦਾ ਜਾਂ ਅਜਿਹੀ ਇਬਾਰਤ ਦਾ ਜਨਮ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਕਿਸੇ ਸ਼ਬਦ ਦੇ ਮੂਲ ਸਰੂਪ ਤੋਂ ਵਾਕਿਫ਼ ਨਹੀਂ ਹੁੰਦੇ।ਤਮੀਜ਼ ਅਰਬੀ ਭਾਸ਼ਾ ਦਾ ਸ਼ਬਦ ਹੈ ਜੋ ਕਿ ਬਹੁਅਰਥੀ ਹੈ ,ਅਸਲ ਸ਼ਬਦ ਤਯਮੀਜ਼ ਪਰੰਤੂ ਉਚਾਰਣ ਵਿੱਚ ਨਾ ਤਾਂ ਕੰਨਾ ਲਗਾ ਕੇ ਤਾਮੀਜ਼ ਉਚਾਰਿਆ ਜਾਂਦਾ ਹੈ ਅਤੇ ਨਾਂ ਹੀ ਦੁਲਾਵਾਂ ਲਗਾ ਕੇ ਤੈਮੀਜ਼ ਉਚਾਰਿਆ ਜਾਂਦਾ ਹੈ ਇਸ ਦੇ ਉਚਾਰਣ ਵਿੱਚ ਯ ਦਾ ਉਚਾਰਣ ਤ ਮੁਕਤੇ ਉਪਰ ਥੋੜਾ ਜਿਹਾ ਜ਼ੋਰ ਦੇਣ ਦਾ ਸੂਚਕ ਹੈ ਅਤੇ ਉਚਾਰਣ ਹੈ ਤਮੀਜ਼ ।ਇਸ ਦੇ ਮੁੱਖ ਅਰਥ ਹਨ ਸ਼ਨਾਖ਼ਤ,ਅਦਬ,ਜੁਦਾ ਕਰਨਾ,ਅਲਹਿਦਾ ਕਰਨਾ, ਤਫ਼ਾਵਤ,ਸ਼ਊਰ,ਅਕਲ, ਸਮਝ, ਗਿਆਨ,ਅਦਬ ਆਦਾਬ, ਕਾਇਦਾ,ਸਲੀਕਾ।ਸੋ ਇਸ ਸ਼ਬਦ ਆਪਣੇ ਆਪ ਵਿੱਚ ਹੀ ਅਰਥਾ ਦਾ ਖ਼ਜਾਨਾ ਧਾਰਨ ਕਰੀ ਬੈਠਾ ਹੈ।ਭਾਸ਼ਾਈ ਗਿਆਨ ਦਾ ਅਹਿਮ ਸੂਤਰ ਹੈ ਕਿ ਕਿਸੇ ਵੀ ਸ਼ਬਦ ਦੀ ਵਰਤੋਂ ਤੋਂ ਪਹਿਲਾਂ ਉਸ ਦੀ ਬਣਤਰ ਦਾ ਪਿਛੋਕੜ ਅਤੇ ਮੂਲ ਧਾਤੂ ਸ਼ਬਦ ਜ਼ਰੂਰ ਧਿਆਨ ਵਿੱਚ ਰੱਖੋ। ਮਿਸਾਲ ਦੇ ਤੌਰ ਉਪਰ ਇਕ ਜਾਨਵਰ ਦਾ ਨਾਮ ਹੈ,ਖ਼ਰਗ਼ੋਸ਼ (ਪੰਜਾਬੀ ਵਿੱਚ ਸਹਿਆ) ਜੋ ਕਿ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਫ਼ਾਰਸੀ ਵਿੱਚ ਖ਼ਰ ਦਾ ਅਰਥ ਹੈ ਖੋਤਾ ਅਤੇ ਗ਼ੋਸ਼ ਦਾ ਅਰਥ ਹੈ ਕੰਨ।ਭਾਵ ਕਿ ਖੋਤੇ ਵਰਗੇ ਕੰਨਾਂ ਵਾਲਾ।ਇਸੇ ਤਰ੍ਹਾਂ ਹੀ ਗੁਰੁ ਸਾਹਿਬ ਨੇ ਮੰਜੀ ਪਰੰਪਰਾ ਦੀ ਸਥਾਪਤੀ ਦਾ ਦਾਇਰਾ ਵਧਾਉਣ ਲਈ ਮਸੰਦ (ਮੂਲ ਫ਼ਾਰਸੀ ਸ਼ਬਦ ਮਸਨਦ ਅਤੇ ਅਰਥ ਤਖ਼ਤ) ਪਰੰਪਰਾ ਲਾਇਮ ਕੀਤੀ ਸੋ ਮੰਜੀ ਦੇ ਦਾਇਰੇ ਦੀ ਵਿਸ਼ਾਲਤਾ ਤਖ਼ਤ ਦੇ ਰੂਪ ਵਿੱਚ ਕਰਨੀ ਕੌਮੀ ਵਿਕਾਸ ਦੀ ਪਰਕ੍ਰਿਆ ਦਾ ਇਕ ਅਗਲੇਰਾ ਪੜਾਅ ਸੀ ਅਤੇ ਮਸਨਦ (ਮਸੰਦ) ਸ਼ਬਦ ਬਹੁਤ ਹੀ ਉਚੇਰੇ ਅਰਥ ਸਮੋਈ ਬੈਠਾ ਹੈ ਪਰੰਤੂ ਗੁਰੂ ਕਾਲ ਦੌਰਾਨ ਕੁਝ ਕੁ ਮਸੰਦਾਂ ਦੀਆਂ ਭ੍ਰਿਸ਼ਟ ਨੀਤੀਆਂ ਨੇ ਦਸਮ ਪਤਾਸ਼ਾਹ ਨੂੰ ਇਸ ਪ੍ਰਥਾ ਖ਼ਤਮ ਕਰਨ ਦਾ ਫੈਸਲਾ ਲੈਣ ਲਈ ਮਜ਼ਬੂਰ ਕੀਤਾ ਪਰੰਤੂ ਭਾਈ ਫੇਰੂ ਜੀ ਵਰਗੇ ਚੰਗੇ ਮਸੰਦ ਵੀ ਸਨ ਜਿੰਨਾ ਦੀ ਸਤਿਕਾਰ ਹਮੇਸ਼ਾ ਗੁਰੁ ਘਰ ਅੰਦਰ ਬਰਕਰਾਰ ਰਿਹਾ, ਪਰ ਅੱਜ ਮਸੰਦ ਸ਼ਬਦ ਬਹੁਤ ਹੀ ਬੁਰੇ ਰੂਪ ਵਿੱਚ ਵਰਤਿਆ ਜਾਂਦਾ ਹੈ ਜਦੋਂ ਕਿ ਸ਼ਬਦ ਦਾ ਭਾਵ ਬਹੁਤ ਉਚਾ ਹੈ ਪਰੰਤੂ ਵਰਤੋਂ ਨੇ ਉਸ ਦਾ ਪੱਧਰ ਨੀਵਾਂ ਕਰ ਦਿੱਤਾ।ਇਸੇ ਤਰਾਂ ਹੀ ਫ਼ਾਰਸੀ ਦੇ ਜਿਲੌ ਸ਼ਬਦ ਦਾ ਪ੍ਰਤੀਕ ਸ਼ਬਦ ਜਲੂਸ ਹੈ ਜਿਸ ਦਾ ਅਰਥ ਹੈ ਬਾਦਸ਼ਾਹ ਦੀ ਸਵਾਰੀ ਦਾ ਨਿਕਲਣਾ ਪਰੰਤੂ ਇਸ ਸ਼ਬਦ ਦੀ ਵਰਤੋਂ ਵੀ ਅਸੀਂ ਪੰਜਾਬੀ ਲੋਕਾਂ ਨੇ ਏਨੀ ਘਟੀਆ ਪੱਧਰ ਉਪਰ ਕੀਤੀ ਕਿ ਕਿਸੇ ਨੂੰ ਜੁਤੀਆਂ ਵੱਜਣ ਤਾਂ ਲਿਖਦੇ ਹਨ ਕਿ ਜਲੂਸ ਕੱਢ ਦਿੱਤਾ।ਕਦੀਂ ਇਹ ਸ਼ਬਦ ਗੁਰੁ ਪਾਤਸ਼ਾਹ ਦੀ ਆ ਰਹੀ ਸਵਾਰੀ ਵਾਸਤੇ ਵਰਤਿਆ ਜਾਂਦਾ ਸੀ ਪਰੰਤੂ ਸ਼ਬਦ ਦੀ ਘਟੀਆ ਵਰਤੋਂ ਨੇ ਨੀਵੇਂ ਅਰਥਾਂ ਨੂੰ ਜਨਮ ਦੇ ਦਿੱਤਾ ਅਤੇ ਕਹਿਣਾ ਪੈਂਦਾ ਹੈ ਕਿ ਗੁਰੁ ਸਾਹਿਬ ਜੀ ਦੀ ਸਵਾਰੀ ਵਾਸਤੇ ਜਲੂਸ ਸ਼ਬਦ ਦੀ ਵਰਤੋਂ ਨਾ ਕਰੋ ਭਾਵੇਂ ਕਿ ਸ਼ਬਦ ਬਿਲਕੁਲ ਸਹੀ ਸੀ। ਸੋ ਮੇਰੀ ਏਨੀ ਜੋਦੜੀ ਹੈ ਕਿ ਆਪਣੀ ਮਾਂ ਬੋਲੀ ਦੇ ਸ਼ਬਦਾਂ ਦੀ ਉਚ ਮਿਆਰੀ ਸੁੰਦਰਤਾ ਨੂੰ ਬਚਾਉਣ ਲਈ ਸ਼ਬਦਾਂ ਦੀ ਚੋਣ ਜਾਣਕਾਰੀ ਉਪਰੰਤ ਹੀ ਕਰੋ। ਦੁਨਿਆਵੀ ਵਿਦਿਆ ਨਾਲ ਚੰਗੇ ਬੁਰੇ ਦੀ ਸ਼ਨਾਖ਼ਤ ਜਾਂ ਕਿਸੇ ਦੀ ਇੱਜ਼ਤ ਕਰਨ ਦਾ ਸਲੀਕਾ ਆ ਸਕਦਾ ਹੈ ਹਰ ਪੱਖ ਉਪਰ ਜ਼ਰੂਰੀ ਨਹੀਂ ਹੈ ਕੇਵਲ ਇਕ ਛੋਟੇ ਅੰਸ਼ ਨੂੰ ਛੱਡ ਕੇ।ਮੈਂ ਇਸ ਭਾਵ ਤੋਂ ਮੁਨਕਰ ਨਹੀਂ ਕਿ ਦੁਨਿਆਵੀ ਵਿਦਿਆ ਨਾਲ ਅਦਬ ਜਾਂ ਸਲੀਕਾ ਨਹੀਂ ਆਉਂਦਾ ਪਰ ਮੈਂ ਇਸ ਨਾਲ ਸਹਿਮਤ ਵੀ ਨਹੀਂ ਕਿਉਂ ਕਿ ਹਰ ਪੜ੍ਹਿਆ ਲਿਖਿਆ ਵਿਆਕਤੀ ਜ਼ਰੂਰੀ ਨਹੀਂ ਕਿ ਅਦਬ ਦੇ ਦਾਇਰੇ ਵਿੱਚ ਹੋਵੇ।ਕਈ ਵਾਰ ਕੁਝ ਲੋਕ ਦੁਨਿਆਵੀ ਵਿਦਿਆ ਤੋਂ ਮਹਿਰੂਮ ਹੁੰਦੇ ਹਨ ਪਰ ਉਹਨਾਂ ਦਾ ਸਲੀਕਾ ਅਤੇ ਬੋਲਚਾਲ ਹਰੇਕ ਨੂੰ ਪ੍ਰਭਾਵਿਤ ਕਰਦਾ ਹੈ।ਦਰਅਸਲ ਵਿਦਿਆ ਜ਼ਰੂਰੀ ਹੈ ਪਰੰਤੂ ਜੇਕਰ ਵਿਦਿਆ ਗ੍ਰਹਿਣ ਕਰਕੇ ਵੀ ਮਨੁੱਖ ਅਹੰਕਾਰੀ ਬਿਰਤੀ ਰੱਖੇ ਤਾਂ ਫਿਰ ਤਮੀਜ਼ਦਾਰ ਨਹੀਂ ਮੂਰਖ ਹੀ ਆਖਿਆ ਜਾ ਸਕਦਾ ਹੈ ਇਸੇ ਕਰਕੇ ਹੀ ਪੜ੍ਹੇ ਲਿਖੇ ਵਿਆਕਤੀ ਤੋਂ ਵਧੇਰੇ ਤਮੀਜ਼ ਦੀ ਆਸ ਰੱਖੀ ਜਾਂਦੀ ਹੈ ਪਰ ਇਹ ਵੀ ਅਟੱਲ ਸੱਚਾਈ ਹੈ ਕਿ ਵਿਦਿਆ ਜਾਂ ਵਿਦਵਤਾ ਦਾ ਅਹੰਕਾਰ ਹੀ ਸਭ ਤੋਂ ਬੁਰਾ ਹੈ ਅਤੇ ਫਿਰ ਅਹੰਕਾਰੀ ਮਨੁੱਖ ਨੂੰ ਤਮੀਜ਼ਦਾਰ ਨਹੀਂ ਕਿਹਾ ਜਾ ਸਕਦਾ ਹੈ, ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ ਦੂਸਰੀ ਗੱਲ ਤਮੀਜ਼ ਦਾ ਸੰਬੰਧ ਪ੍ਰੇਮ ਜਾਂ ਕਹਿ ਲਓ ਕਿ ਇਸ਼ਕ ਹਕੀਕੀ ਨਾਲ ਹੈ।ਬਕੌਲ ਸ਼ਾਇਰ ਏ ਮਸ਼ਰਿਕ ਇਕਬਾਲ ਸਾਹਿਬ, ਖਾਮੋਸ਼ ਐ ਦਿਲ ਭਰੀ ਮਹਿਫ਼ਿਲ ਮੇਂ ਚਿਲਾਨਾ ਨਹੀਂ ਅੱਛਾ, ਅਦਬ ਪਹਿਲਾਂ ਕਰੀਨਾ ਹੈ ਮੁਹੱਬਤ ਕੇ ਕਰੀਨੋ ਮੇਂ। ਦਰਅਸਲ ਅਦਬ,ਸਲੀਕੇ ਅਤੇ ਤਮੀਜ਼ ਦਾ ਸੰਬੰਧ ਵਿਦਿਆ ਨਾਲੋਂ ਜਿਆਦਾ ਇਸ਼ਕ ਹਕੀਕੀ ਨਾਲ ਹੈ।ਇਕਬਾਲ ਦਾ ਕਥਨ ਹੈ ਕਿ ਸੱਚੀ ਮੁਹੱਬਤ ਦੇ ਪ੍ਰਤੱਖ ਲੱਛਣਾਂ(ਕਰੀਨਾ)ਵਿਚੋਂ ਪਹਿਲਾਂ ਲੱਛਣ ਅਦਬ ਹੈ।ਸੋ ਜਿਥੇ ਰਿਸ਼ਤਾ ਇਸ਼ਕ ਹਕੀਕੀ ਦਾ ਹੋਵੇਗਾ ਅਦਬ ਉਥੇ ਹੀ ਹੋਵੇਗਾ ਅਤੇ ਜਿੰਨਾਂ ਇਹ ਰਿਸ਼ਤਾ ਗੂੜਾ ਹੋਵੇਗਾ ਉਨਾਂ ਹੀ ਮਨੁੱਖ ਤਮੀਜ਼ ਦੇ ਦਾਇਰੇ ਵਿੱਚ ਹੋਵੇਗਾ।ਭਾਈ ਨੰਦਲਾਲ ਜੀ ਬਹੁਤ ਹੀ ਪਿਆਰਾ ਬਿਆਨ ਕਰਦੇ ਹਨ ਕਿ, ਤਾਲਿਬਾਨਿ ਹੱਕ ਹਮੇਸ਼ਾ ਬਾ ਅਦਬ॥ਬਾ ਅਦਬ ਬਾਸ਼ੰਦ ਅੰਦਰ ਯਾਦਿ ਰੱਬ॥ ਖ਼ੁਦਾਈ ਇਸ਼ਕ ਵਿੱਚ ਰੰਗਿਆ ਰੂਹਾਨੀਅਤ ਦਾ ਤਾਲਿਬ (ਸਿਖਿਆਰਥੀ) ਹਮੇਸ਼ਾਂ ਅਦਬ ਵਿੱਚ ਰਹਿੰਦਾ ਹੈ ।ਸੋ ਜਦੋਂ ਤੱਕ ਅਸੀਂ ਆਪਣੇ ਵਲੋਂ ਵਰਤੇ ਜਾਂ ਰਹੇ ਲਫ਼ਜਾਂ ਦੇ ਮੂਲ ਨੂੰ ਨਹੀਂ ਸਮਝਾਂਗੇ ਜਾਂ ਫਿਰ ਸ਼ਬਦਾਂ ਦੀ ਵਰਤੋਂ ਤੋਂ ਪਹਿਲਾਂ ਉਹਨਾਂ ਦੇ ਪਿਛੋਕੜ ਮੂਲ ਭਾਸ਼ਾ ਅਤੇ ਵਰਤੋਂ ਦੀ ਜਾਂਚ ਨਹੀਂ ਕਰਾਂਗੇ ਬਹੁਕੀਮਤੀ ਲਫ਼ਜਾਂ ਦੀ ਵਰਤੋਂ ਸਸਤੇ ਪੱਖ ਵਿੱਚ ਹੋਵੇਗੀ ਅਤੇ ਸਾਡੇ ਬੋਲੇ ਜਾਂ ਲਿਖੇ ਜਾ ਰਹੇ ਵਿਚਾਰਾਂ ਦਾ ਮਿਆਰ ਵੀ ਨੀਵਾਂ ਹੁੰਦਾ ਜਾਵੇਗਾ।ਸੋ ਕੁਝ ਵੀ ਬੋਲਣ ਜਾਂ ਲਿਖਣ ਤੋਂ ਪਹਿਲਾਂ ਵਰਤੇ ਜਾਣ ਵਾਲੇ ਸ਼ਬਦਾਂ ਦਾ ਮੂਲ ਰੂਪ ਅਤੇ ਭਾਵਨਾ ਜ਼ਰੂਰ ਸਮਝੀਏ।ਖ਼ੈਰ ਕੁਝ ਵੀਰਾਂ ਨੂੰ ਸ਼ਾਇਦ ਇਹ ਟੋਕਾ ਟੋਕਾਈ ਬੁਰੀ ਲੱਗੇ , ਪਰ ਮਾਂ ਬੋਲੀ ਦੀ ਅਹਿਮੀਅਤ ਨੂੰ ਸਮਝਣਾ ਅਤੇ ਉਸ ਦੇ ਅਦਬ ਨੂੰ ਬਰਕਰਾਰ ਰੱਖਣਾ ਸਾਡਾ ਸਭ ਦਾ ਫ਼ਰਜ਼ ਹੈ। ਸੰਸਥਾ ਸਮਾਈਲਜ ਕੇਅਰ ਵਲੋਂ ਕਰਵਾਏ ਗਏ ਸੁੰਦਰ ਲਿਖਾਈ ਮੁਕਾਬਲਿਆਂ ਦਾ ਜਦੋਂ ਅਸੀਂ ਨਤੀਜਾ ਤਿਆਰ ਕਰ ਰਹੇ ਸੀ ਤਾਂ ਜੋ ਪੰਜਾਬ ਦੇ ਵਿਦਿਅਕ ਅਦਾਰਿਆਂ ਦੇ ਤਾਲਿਬਾਨ ਦੀ ਹਾਲਤ ਵੇਖੀ ਉਸ ਨੂੰ ਤੱਕ ਕੇ ਇੰਝ ਹੀ ਮਹਿਸੂਸ ਹੋਇਆ ਸੀ ਕਿ ਜਦੋਂ ਕੋਈ ਬਸ਼ਿੰਦਾ ਆਪਣੀ ਮਾਂ ਬੋਲੀ ਦਾ ਅਦਬ ਨਹੀਂ ਕਰਦਾ ਤਾਂ ਉਸ ਮਾਂ ਬੋਲੀ ਦੀ ਹੂਕ ਕਿਸ ਤਰ੍ਹਾਂ ਦੀ ਹੁੰਦੀ ਹੈ, ਪੰਜ ਆਬੀ ਜ਼ੱਨਤ ਦੀ ਮੈਂ ਸ਼ਹਿਜ਼ਾਦੀ, ਕੁੱਖੀਂ ਜਾਇਆਂ ਹੱਥੋਂ ਅੱਜ ਮਰ ਰਹੀ ਆਂ। ਪੰਜਾਂ ਪਾਣੀਆਂ 'ਚ ਖੇਡ ਪਰਵਾਨ ਹੋਈ, ਖੜ੍ਹੇ ਪਾਣੀ ਵਾਂਗ ਅੱਜ ਸੜ੍ਹ ਰਹੀ ਆਂ। ਸ਼ੱਕਰ ਗੰਜ਼ ਫ਼ਰੀਦ ਦੀ ਮੈਂ ਸ਼ੱਕਰ, ਕੌੜੇ ਤਾਹਨਿਆਂ ਨੂੰ ਅਜ ਜ਼ਰ ਰਹੀ ਆਂ। ਦੂਜੇ ਗੁਰੂ ਨੇ ਮੇਰਾ ਸ਼ਿੰਗਾਰ ਕੀਤਾ, ਰੂਪ ਆਪਣਾ ਬਚਾਉਣ ਲਈ ਲੜ ਰਹੀ ਆਂ। ਮੇਰੇ ਸਾਹਾਂ ਨੇ ਜਿੰਨਾਂ ਨੂੰ ਜਿੰਦ ਬਖਸ਼ੀ, ਪਾਣੀ ਉਹਨਾਂ ਦਾ ਅੱਜ ਮੈਂ ਭਰ ਰਹੀ ਆਂ। ਲੈ ਸ਼ਬਦ ਉਧਾਰੇ ਕਈ ਬਣੇ ਰਾਜੇ, ਮੈ ਬਣ ਦਾਸੀ ਦਰੀਂ ਖੜ੍ਹ ਰਹੀ ਆਂ। ਮੇਰੇ ਕੋਲ ਖ਼ਜਾਨਾ ਅਲਫ਼ਾਜ਼ ਦਾ ਸੀ, ਲੈ ਸ਼ਬਦ ਉਧਾਰੇ ਢਿੱਡ ਭਰ ਰਹੀ ਆਂ। ਸੋ ਉਸ ਦਿਨ ਦੀ ਉਡੀਕ ਵਿੱਚ ਆਸਵੰਦ ਹੋ ਕੇ ਲਿਖ ਰਿਹਾ ਹਾਂ ਜਦੋਂ ਅਸੀਂ ਮੈਦਾਨ-ਏ-ਜੰਗ ਨੂੰ ਜੰਗ-ਏ-ਮੈਦਾਨ ਕਹਿਣਾ ਛੱਡ ਦੇਵਾਂਗੇ।

ਡਾ:ਸੁਖਪ੍ਰੀਤ ਸਿੰਘ ਉਦੋਕੇ


Service,....... not only with wealth but with body also


Rooh Chirag was walking with the fortitude of modesty because of paucity. His mind was full of thoughts. There were some thoughts, whose reply could in all probability, were with SUFI sahib, Shahbaz Khaki. In profound contemplation he turned his feet towards the shed of Shahbaz khaki. As he reached outside the shed, some melodious, harmonious and celestial tones of voice solidify his feet. The voice seemed as if it was coming out of unfathomable within from heart like a puddle and its delicate and subtle aroma was all invasive. Ghar rattan laal manak lade mann bhrmea leh na sakaiye ll jiu odda koop goojah khin kaade tiu satguru vasat laaheae ll Without making any sort of clamor, noiselessly he went in the inside and sat inaudibly. It seemed as if consciousness was moving in front of mysterious consecration and holiness. Suddenly, Shahbaz Khakhi opened his tranquilizing eyes and asked the motive of his influx. Rooh Chirag was taken aback and failed to remember his question. but, in spite of this somehow he managed to asked Pir ji, "what is the meaning of this spiritual verse?” Shahbaz khaki replied," It’s a consecration of Guru Nanak. in this human body; there is very expensive and prized treasure. Many types of gold, diamonds, gems, but mind is perplexed and mystified with the illusion and misapprehension. However this fortune can be found if there’s the light of true Guru’s words just like ouda tells about the buried well inside earth crust. " "What’s the ouda, pir ji?" Then the inquiry arose from Rooh Chirag. Pir ji said,"In ancient times, there were people who used to identify some of the substances buried beneath the surface from the top layer of terrain. Giving that the underground water was salty or sweet? The absolute Guru also awakens the consciousness in the human, with the understanding of word.” Rooh Chirag said” nevertheless I don’t believe in God anymore. But how would I serve humankind? How can I? Poverty is gigantic. Everybody has something or anything but I have zilch.” Pir ji smiled,“I was referring to the inner treasure, but you also have external priceless fortune. You are so affluent but still saying that you cannot serve humanity? Gentleman, undeniably, these are the excuses to flee from service. I see an immense treasure with you.” Rooh Chirag said,”Pir ji, don’t joke with me. I am very miserable and I rebuff god. He didn’t bestow anything to me. Pir ji said," Andin sda vista meh vaasa bin se vaa janm gavavnea II....... my cherished, neither you have understood the implication of your being nor the magnitude of service. You are in the luminosity of distress and suffering…your thinking is departing downwards…and without serving the mankind you existence is getting futile. I see everything with you, if you want to sell; I am willing to pay a commendable price. I have immeasurable gold coins. Kings, emperor, monarch usually present me the bags of wealth. But they are futile for me. I have in abundance.” Your two eyes, okay, I want an eye. I have to chop up an eye of you, you tell, how much money you need for this. Then Rooh hirag said,"Pir ji, I am not ready to sell eyes, not on any cost." "Okay, I need two hands, how many lakhs you want to obtain?" The answer came," no beloved; I should not sell these hands at any cost." Pir said,” I give you whole wealth. Give me your tongue, your dialect. I am ready to pay demanded price. " Rooh Chirag denied. “So, my precious”, Shahbaz Khaki continued, “you were saying that you’re deprived, unprivileged. Now, look how affluent and loaded you are.” Subsequently, Rooh Chirag was quivering with tears. The words were not coming out of his mouth. Speaking with shuddering words he said,"Pir ji, indeed God has given precious treasure in the form of human body. Today, I realized that for serving humanity it is not the money only but body. The excuse of poverty is to run away from service." Pir ji said," Rooh Chirag, this body going to be dust.....Service of humanity is service of god. If you serve humanity, you will illumine from within. This being will get sanctified with service. Service is surrender. Wealth is merely a means. Being will twirl into bullion, if you serve others. So, by god’s charm, you are very rich as far as your body is concerned. By serving humankind, you will get affluent and loaded on spiritual plane." Gobind tahal safal oh kaya ll

This Article written by Dr.Sukhpreet Singh Udhoke for Smiles.care and translated by Prof.Anujeet Kaur (Director Language literature and cultural affairs of ITIHAS)


A Big promise of school dress for the Little ones: Can ₹400 constitute a full dress for a school going?

In our country, we only bother about the seats in the election; anxiety is always about the GST bill, worried about who will win the champions trophy. But no one cares about the plight of children who go to schools with torn uniform and completely ripped shoes and slippers. This thing is equal to negligible and seems like even the higher authorities of the country have least thought about the upliftment of children studying in elementary schools especially in government elementary schools in rural. According to BRICS, India is the country which spends least on education. The primary stage of education is a very initial stage of learning, and generally, kids do not oppose upon things that they wear, whatever their parents could afford for them to wear they go to school with them, or sometimes they used same clothes after school time and during school hours. What does education mean? We can say that kids can learn at their homes with same books that schools provide. Yes, they can buy the same books and learn at their homes. What is the difference between studying in the school and studying with the same books in their homes? The answer is discipline; it is the training that they get from schools that how to be in a proper dress, how to behave, what to wear and many countless things. If they don't have an appropriate dress to wear then what will be the difference between studying at home and school? It is very clear that parents who are economically deprived usually enroll their kids in government elementary schools so that their children can become socially literate and in future, they can earn for themselves. If kids come to schools without proper school dress or no school dress at all, it is not their fault, because they will wear whatever will be given to them. The amount for school dress of a child is allotted up to ₹400 by the government, and there is no hike from last 7 to 8 years. The centre government has the provision of free school uniform for students belonging to economically backward sections of society. The state government keeps on informing to centre that ₹400 is not enough for a good quality of school dress. Approximately 16.64 lakh (The Tribune) students are studying in elementary school without a proper uniform in India. We along with our friends, curious to know more about elementary schools, asked the same question from few students of elementary schools, "What are the problems you are facing in your school uniforms? The standard answer we found: "The school uniforms were not given on time during winters; dresses have been given when winter season was ending. Mostly the uniforms have been distributed randomly without taking the size. Because of no regular size children possess, the uniforms are shorter or longer than the actual size to many of the students. And uniforms are of such poor quality that they don't even last for a season and the quality of the sweater is so thin that we don't wear the sweaters which are provided by the school instead we wear the woolens provided by parents. But the full uniforms have been provided which includes sweater, socks, shoes, cap, shirts, pant & shirt."
Written by: Faraz Khan (Army institute of management and technology, Greater Noida)
Co-Written by: Gurjit Singh (Sr. Executive – India Operations – Smiles.Care)